Tut Gye Masih de Sahmne – ਟੁੱਟ ਗਏ ਮਸੀਹ ਦੇ ਸਾਮਣੇ

ਟੁੱਟ ਗਏ ਮਸੀਹ ਦੇ ਸਾਮਣੇ , ਸਜ਼ਾਵਾਂ ਦੇ ਹੌਂਸਲੇ
ਦੁੱਖਾਂ ਦੇ ਹੌਂਸਲੇ  ਤੇ ਸਬ ਹਾਂਵਾਂ ਦੇ  ਹੌਂਸਲੇ

1 ਸਾਰੇ ਜਹਾਨ ਦੀ ਮੌਤ ਨੂੰ ਅੱਜ ਬਰਮਲਾ ਮਸੀਹ
ਉਹ ਸਲੀਬ ਤੇ ਟੰਗ ਕੇ ਆ ਗਿਆ , ਗੁਨਾਵਾਂ ਦੇ ਹੌਂਸਲੇ

2 ਤਿੜਕੇ ਪਹਾੜ , ਸਿਨ੍ਹੇ  ਪਰਦੇ ਦੇ ਫੱਟ ਗਏ
ਫ਼ਤਿਹ ਮੇਰੇ ਅਲ ਮਸੀਹ ਦੀ , ਸਦਾਵਾਂ ਦੇ ਹੌਂਸਲੇ

3. ਸਦੀਆਂ ਤੋਂ ਬੰਦ ਕਿਵਾੜ ਸੀ ਕ਼ਬਰਾਂ ਦੇ ਖੁਲ ਗਏ
ਤੋੜੇ ਅਥਾਹ ਪਾਤਾਲ ਜਏ ਥਾਵਾਂ ਦੇ ਹੌਂਸਲੇ

4. ਕਿੱਲ ,ਕੰਡੇ, ਨੇਜ਼ੇ ,ਕੋੜੇ ਤੇ ਸਲੀਬਾਂ ਨੇ ਰੋਂਦਿਆਂ
ਲੇਕਿਨ ਅਟੱਲ ਨਜਾਤ ਦੇ ਰਾਵਾਂ ਦੇ ਹੌਂਸਲੇ

5. ਮੇਰੇ ਮਸੀਹ ਦਾ ਨਾਮ ਏ , ਹਰ ਰੋਗ ਦਾ ਇਲਾਜ
ਵੱਧ ਗਏ ਮਸੀਹ ਨੂੰ ਵੇਖ ਕੇ ਸ਼ਿਫਾਵਾਂ ਦੇ ਹੌਂਸਲੇ

6. ਸਾਨੂੰ  ਹੁਕਮ ਸਲੀਬ ਦਾ ਪੈਗ਼ਾਮ ਵੰਢ ਦਿਓ
ਸਾਨੂੰ ਡਰਾਉਣ ਕੀ ਤੇਰੇ ਖ਼ੁਦਾਵਾਂ ਦੇ ਹੌਂਸਲੇ

7. ਲੜ ਲੜ ਕੇ ਜਿਸਨੇ ਮੌਤ ਨਾਲ ਬਚਪਨ ਤੋਂ ਪਾਲਿਆ
ਮਰਿਯਮ ਜੇ ਨਈ ਗੇ ਹੋਵਣੇ ਮਾਂਵਾਂ ਦੇ ਹੌਂਸਲੇ

8. ਬਚਪਨ ਤੋਂ ਮੌਤ ਜਿਸਦੇ ਪਿੱਛੇ ਪਈ ਰਹੀ
ਟੁੱਟਣ ਨੀ ਵੇਖੋ ਦੇਂਵਦਾ ਸਾਂਵਾਂ ਦੇ ਹੌਂਸਲੇ