Tu Karde Faisla Haq Sach Da – ਤੂੰ ਕਰਦੇ ਫ਼ੈਸਲਾ ਹੱਕ ਸੱਚ ਦਾ

ਤੂੰ ਕਰਦੇ ਫ਼ੈਸਲਾ ਹੱਕ ਸੱਚ ਦਾ
तू करदे फैसला हक़ सच दा

ਦਸ ਏਦੇ ਗੁਨਾਹ ਦੀ ਸਜ਼ਾ ਕੀ ਏ,
दस एह्दे गुनाह दी सज़ा की ए

ਪਥਰਾ ਕਰੀਏ ਯਾ ਛੱਡ ਦਈਏ,
पथरा करिये या छड दिए

ਇਸ ਗੱਲ ਵਿਚ ਤੇਰੀ ਰਜ਼ਾ ਕਿ ਏ,
इस गल विच तेरी रज़ा की ए

ਬਦਕਾਰ ਜਰੂਰ ਸਜ਼ਾ ਪਾਵੇ,
बदकार जरूर सज़ा पावे

ਏ ਹੁਕਮ ਸ਼ਰੀਅਤ ਫਰਮਾਵੇ,
एह हुकम शरियत फरमावे

ਸਰੇਆਮ ਕੀਤਾ ਸੰਗਸਾਰ ਜਾਵੇ,
सरेआम कीता संगसार जावे

ਤੂੰ ਦਸ ਫੇਰ ਹੁਕਮੇ ਖ਼ੁਦਾ ਕੀ ਏ
तू दस फेर हुक्म -ए-ख़ुदा की ए

ਸਾਨੂੰ ਰੱਬ ਵਿਚ ਦਿਸਦਾ ਏ ਸ਼ਾਮਿਲ ਤੂੰ
सानू रब्ब विच दिसदा ए शामिल तू

ਉਸਤਾਦ ਸ਼ਰਾ ਵਿਚ ਕਾਮਿਲ ਤੂੰ,
उस्ताद शरा विच क़ामिल तू

ਜਿਹੜਾ ਫਤਵਾ ਲਾਉਣਾ ਈ ਲਾ ਇਸ ਤੇ,
जेहड़ा फ़तवा लौना ई ला इस ते

ਓਦੇ ਪਾਪ ਦਾ ਬਦਲਾ ਰਵਾ ਕਿ ਏ,
ओहदे पाप दा बदला रवा की ए

ਐ ਸੁਣ ਯਿਸੂ ਫਰਮਾਇਆ ਏ,
ए सुन यीशु फ़रमाया ऐ

ਕਰੋ ਜਿਵੇਂ ਸ਼ਰਾ ਵਿਚ ਆਇਆ ਏ,
करो जिवें शरा विच आया ऐ

ਜਿਵੇਂ ਮੁੱਸਾ ਨੇ ਹੁਕਮ ਸੁਣਾਇਆ ਏ,
जिवें मूसा ने हुकम सुनायेया ए

ਮੇਰੀ ਵੱਖਰੀ ਹੋਰ ਸਲਾਹ ਕੀ ਏ,
मेरी वखरी होर सलाह की ए

ਮਾਰੋ ਪੱਥਰ ਸ਼ਰਾ ਦਾ ਮਨ ਕਹਿਣਾ,
मारो पत्थर शरा दा मन कहना

ਤੁਸਾਂ ਰੋਕਿਆ ਬੇਸ਼ਕ ਨਈ ਰਹਿਣਾ,
तुसां रोक्या बेशक नई रहना

ਇਸ ਗੱਲ ਦਾ ਚੇਤਾ ਰੱਖ ਲੈਣਾ,
इस गल दा चेता रख लैणा

ਮਾਰੇ ਸੋਜੋ ਨਾ ਜਾਣੇਂ ਗੁਨਾਹ ਕੀ ਏ,
मारे सोजो ना जानों गुनाह की ए

ਯਿਸੂ ਕਹਿ ਕੇ ਜ਼ਮੀਨ ਤੇ ਲਿਖਣ ਲਗਾ,
येसु कह के जमीन ते लिखन लग्गा

ਆਪੋ ਆਪਣਾਂ ਸਭ ਨੂੰ ਫ਼ਿਕਰ ਪਿਆ,
आपो अपना सब नू फ़िक्र पया

ਆਮਾਲ ਨਾ ਮਗਿਆ ਸਾਮਣੇ ਆ,
आमाल ना मगया सामने आ

ਰਹੀ ਫੇਰ ਚਤਰਾਈਆਂ ਦੀ ਜਾ ਕੀ ਏ,
रही फेर चतराईयां दी जा की ए

ਗਏ ਤਾਲਿਬ ਛੱਡ ਵਚਾਰੀ ਨੂੰ,
गए तालिब छड विचारी नू

ਯਿਸੂ ਵੇਖ਼ ਕੇਹਂਦਾ ਉਸ ਨਾਰੀ ਨੂੰ,
येसु वेख कहंदा उस नारी नू

ਤੈਨੂੰ ਮਾਫ਼ ਕੀਤਾ ਦੁਖਿਆਰੀ ਨੂੰ,
तैनू माफ़ किता दुखियारी नू

ਤੌਬਾ ਕਰਲੈ ਤੇ ਫੇਰ ਸਜ਼ਾ ਕੀ ਏ,
तौबा करले ते फेर सज़ा की ए